Daily Headline Punjab ਦੀ ਸਟਿੰਗ ‘ਚ ਵੱਡਾ ਖੁਲਾਸਾ: ਜਲੰਧਰ ‘ਚ UK ਭੇਜਣ ਦੇ ਨਾਂ ‘ਤੇ ਨਕਲੀ ਦਸਤਾਵੇਜ਼, ਸਪਾਂਸਰ ਤੇ ਇਮੀਗ੍ਰੇਸ਼ਨ ‘ਸੈਟਿੰਗ’ ਦੇ ਦਾਅਵੇ

0
55

ਜਲੰਧਰ- Daily Headline Punjab ਦੀ ਟੀਮ ਵੱਲੋਂ ਕੀਤੀ ਗਈ ਖ਼ਾਸ ਸਟਿੰਗ ਜਾਂਚ ਦੌਰਾਨ ਜਲੰਧਰ ਸ਼ਹਿਰ ਵਿੱਚ ਟ੍ਰੈਵਲ ਏਜੰਟਾਂ ਵੱਲੋਂ ਚਲਾਏ ਜਾ ਰਹੇ ਇੱਕ ਗੰਭੀਰ ਗੈਰਕਾਨੂੰਨੀ ਧੰਧੇ ਦਾ ਪਰਦਾਫਾਸ਼ ਹੋਇਆ ਹੈ। Bus Stand ਦੇ ਨੇੜੇ ਸਥਿਤ Brother Consultancy ਨਾਮਕ ਟ੍ਰੈਵਲ ਏਜੰਟ ਵੱਲੋਂ ਵਿਦੇਸ਼ (UK) ਭੇਜਣ ਦੇ ਨਾਂ ‘ਤੇ ਨਕਲੀ ਦਸਤਾਵੇਜ਼ ਤਿਆਰ ਕਰਨ, ਲੋਕਾਂ ਨੂੰ ਗੁਮਰਾਹ ਕਰਨ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਖੁੱਲ੍ਹੀ ਉਲੰਘਣਾ ਕਰਨ ਦੇ ਗੰਭੀਰ ਆਰੋਪ ਸਾਹਮਣੇ ਆਏ ਹਨ।
ਸਟਿੰਗ ਦੌਰਾਨ Daily Headline Punjab ਦੀ ਟੀਮ ਨਾਲ ਗੱਲਬਾਤ ਕਰਦਿਆਂ ਦਫ਼ਤਰ ਵਿੱਚ ਮੌਜੂਦ ਕਰਮਚਾਰੀਆਂ ਵੱਲੋਂ 17 ਲੱਖ ਰੁਪਏ ਵਿੱਚ UK ਦਾ ਵੀਜ਼ਾ ਲਗਵਾਉਣ ਦੀ ਪੇਸ਼ਕਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿਰਫ਼ ਪਾਸਪੋਰਟ ਅਤੇ ਫੋਟੋ ਲੈ ਕੇ ਬਾਕੀ ਸਾਰੇ ਲੋੜੀਂਦੇ ਦਸਤਾਵੇਜ਼—ਜਿਵੇਂ ਕਿ MSME ਸਰਟੀਫਿਕੇਟ, ਇਨਕਮ ਟੈਕਸ ਰਿਟਰਨ ਆਦਿ—ਨਕਲੀ ਤੌਰ ‘ਤੇ ਖੁਦ ਤਿਆਰ ਕੀਤੇ ਜਾਣਗੇ।
ਸਟਿੰਗ ਦੌਰਾਨ ਹੋਈ ਗੱਲਬਾਤ ਵਿੱਚ ਕਰਮਚਾਰੀਆਂ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ
“ਸਾਡੇ ਉੱਥੇ ਸੈਟਿੰਗ ਹੈ, ਅਸੀਂ ਉੱਥੋਂ ਸਪਾਂਸਰ ਵੀ ਮੰਗਵਾ ਕੇ ਦੇ ਸਕਦੇ ਹਾਂ। ਤੁਹਾਨੂੰ ਉਨ੍ਹਾਂ ਦੇ ਨਾਮ ਅਤੇ ਫੋਨ ਨੰਬਰ ਸਭ ਦੇ ਕੇ ਭੇਜੇ ਜਾਣਗੇ।”
ਇਸ ਤੋਂ ਇਲਾਵਾ, ਸਟਿੰਗ ਵਿੱਚ ਇਹ ਵੀ ਕਹਿੰਦੇ ਸੁਣਿਆ ਗਿਆ ਕਿ ਜੇ ਕਦੇ ਐਮਬੈਸੀ ਵੱਲੋਂ ਪੁੱਛਗਿੱਛ ਕੀਤੀ ਗਈ, ਤਾਂ ਉੱਥੋਂ
“ਓਕੇ ਕਹਿ ਦਿੱਤਾ ਜਾਵੇਗਾ ਕਿ ਇਹ ਸਾਡਾ ਹੀ ਬੰਦਾ ਹੈ”—ਇਸ ਤਰ੍ਹਾਂ ਦੇ ਬਿਆਨ ਦਿੱਤੇ ਗਏ।
Daily Headline Punjab ਕੋਲ ਇਸ ਪੂਰੀ ਗੱਲਬਾਤ ਦੀ ਵੀਡੀਓ ਰਿਕਾਰਡਿੰਗ ਮੌਜੂਦ ਹੈ, ਜਿਸ ਵਿੱਚ ਟ੍ਰੈਵਲ ਏਜੰਟ ਦੇ ਕਰਮਚਾਰੀ ਖੁੱਲ੍ਹੇਆਮ ਨਕਲੀ ਦਸਤਾਵੇਜ਼ ਤਿਆਰ ਕਰਨ, ਸਪਾਂਸਰ ਦੇ ਪ੍ਰਬੰਧ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਗਲਤ ਤਰੀਕੇ ਨਾਲ ਵਰਤਣ ਬਾਰੇ ਗੱਲ ਕਰਦੇ ਹੋਏ ਸੁਣਾਈ ਦੇ ਰਹੇ ਹਨ।
ਮਾਹਿਰਾਂ ਮੁਤਾਬਕ, ਅਜਿਹੇ ਨਕਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਵਿਦੇਸ਼ ਜਾਣਾ ਕਾਨੂੰਨੀ ਤੌਰ ‘ਤੇ ਭਾਰੀ ਅਪਰਾਧ ਹੈ, ਜਿਸ ਨਾਲ ਸੰਬੰਧਤ ਵਿਅਕਤੀ ਨੂੰ ਗ੍ਰਿਫ਼ਤਾਰੀ, ਵੀਜ਼ਾ ਬੈਨ, ਆਰਥਿਕ ਨੁਕਸਾਨ ਅਤੇ ਲੰਬੇ ਸਮੇਂ ਤੱਕ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Daily Headline Punjab ਦੀ ਇਹ ਸਟਿੰਗ ਜਾਂਚ ਇਮੀਗ੍ਰੇਸ਼ਨ ਸਿਸਟਮ ਨਾਲ ਜੁੜੀ ਇੱਕ ਵੱਡੀ ਹਕੀਕਤ ਨੂੰ ਬੇਨਕਾਬ ਕਰਦੀ ਹੈ ਅਤੇ ਸੰਬੰਧਤ ਅਧਿਕਾਰੀਆਂ ਲਈ ਗੰਭੀਰ ਸਵਾਲ ਖੜੇ ਕਰਦੀ ਹੈ ਕਿ ਅਜਿਹੇ ਟ੍ਰੈਵਲ ਏਜੰਟ ਕਿਵੇਂ ਬਿਨਾਂ ਡਰ ਦੇ ਖੁੱਲ੍ਹੇਆਮ ਕੰਮ ਕਰ ਰਹੇ ਹਨ।

LEAVE A REPLY

Please enter your comment!
Please enter your name here