ਡੇਲੀ ਹੈੱਡਲਾਈਨ ਪੰਜਾਬ | ਅੰਕੁਸ਼
ਜਲੰਧਰ: ਜਾਲੰਧਰ ਤੋਂ ਮਾਤਾ ਸ਼੍ਰੀ ਵੈਸ਼ਨੋ ਦੇਵੀ (ਕਟੜਾ) ਜਾਣ ਵਾਲੇ ਸ਼ਰਧਾਲੂਆਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਯਾਤਰੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਜਾਲੰਧਰ ਤੋਂ ਕਟੜਾ ਲਈ ਨਵੀਂ Volvo ਬੱਸ ਸੇਵਾ ਸ਼ੁਰੂ ਕੀਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਬੱਸ ਹਰ ਰੋਜ਼ ਸਵੇਰੇ 9:15 ਵਜੇ ਜਾਲੰਧਰ ਤੋਂ ਰਵਾਨਾ ਹੋਵੇਗੀ ਅਤੇ ਸ਼ਾਮ 5:00 ਵਜੇ ਕਟੜਾ ਪਹੁੰਚੇਗੀ।
ਇਸ ਬੱਸ ਦਾ ਕਿਰਾਇਆ ₹945 ਨਿਰਧਾਰਤ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਵੀਂ ਸੇਵਾ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਵਧੇਰੇ ਆਰਾਮਦਾਇਕ ਅਤੇ ਸੁਵਿਧਾਜਨਕ ਸਫ਼ਰ ਦਾ ਲਾਭ ਮਿਲੇਗਾ।







































