📰 ਖ਼ਬਰ | Daily Headline Punjab
ਜਲੰਧਰ–ਫਗਵਾੜਾ ਹਾਈਵੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਾਰ ਫਿਰ ਰਈਸਜ਼ਾਦਿਆਂ ਦੀ ਦਬੰਗਾਈ ਨੇ ਖੂਨੀ ਰੂਪ ਧਾਰ ਲਿਆ। ਜਾਣਕਾਰੀ ਮੁਤਾਬਕ, ਜਲੰਧਰ–ਫਗਵਾੜਾ ਹਾਈਵੇ ‘ਤੇ ਸਥਿਤ ਇੱਕ ਮੈਰਿਜ ਪੈਲੇਸ ਵਿੱਚ ਮੰਗਲਿਕ ਸਮਾਗਮ ਚੱਲ ਰਿਹਾ ਸੀ।
ਇਸ ਦੌਰਾਨ ਸਮਾਗਮ ‘ਚ ਬੁਲਾਇਆ ਗਿਆ ਇੱਕ ਮਹਿਮਾਨ ਆਪਣੇ ਨਾਲ ਗਨਧਾਰੀ PSO ਲੈ ਕੇ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਉਹੀ ਵਿਅਕਤੀ ਹੈ ਜੋ ਕੁਝ ਮਹੀਨੇ ਪਹਿਲਾਂ Mercedes ਕਾਰ ‘ਚ ਅਤੇ ਹੁਣ ਲਾਲ ਰੰਗ ਦੀ Porsche ਵਿੱਚ ਸ਼ਹਿਰ ਦੀਆਂ ਸੜਕਾਂ ‘ਤੇ ਰੁਤਬਾ ਦਿਖਾਉਂਦਾ ਫਿਰਦਾ ਹੈ।
ਸੂਤਰਾਂ ਅਨੁਸਾਰ, ਸਮਾਗਮ ਦੇ ਆਯੋਜਕਾਂ ਵੱਲੋਂ ਜਦੋਂ ਗਨ ਅਤੇ ਗਨਧਾਰੀ PSO ਨੂੰ ਹਾਲ ਤੋਂ ਬਾਹਰ ਭੇਜਣ ਲਈ ਕਿਹਾ ਗਿਆ, ਤਾਂ ਨਸ਼ੇ ਵਿੱਚ ਧੁੱਤ ਉਸ ਰਈਸਜ਼ਾਦੇ ਨੇ ਆਪਣਾ ਆਪਾ ਖੋ ਦਿੱਤਾ ਅਤੇ ਲੜਾਈ ਸ਼ੁਰੂ ਕਰ ਦਿੱਤੀ। ਸ਼ੁਰੂਆਤ ਉਸ ਮਹਿਮਾਨ ਵੱਲੋਂ ਹੀ ਕੀਤੀ ਗਈ, ਜਿਸ ਨੇ ਆਯੋਜਕ ਪੱਖ ਦੇ ਨੌਜਵਾਨਾਂ ‘ਤੇ ਹਮਲਾ ਕਰ ਦਿੱਤਾ।
ਹਾਲਾਤ ਬੇਕਾਬੂ ਹੁੰਦੇ ਦੇਖ ਆਯੋਜਕ ਪੱਖ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ, ਜਿਸ ਦੌਰਾਨ ਉਕਤ ਰਈਸਜ਼ਾਦੇ ਦੀ ਖੂਬ ਕੁੱਟਮਾਰ ਹੋਈ। ਘਟਨਾ ਤੋਂ ਬਾਅਦ ਆਯੋਜਕ ਪੱਖ ਦੇ ਜ਼ਖ਼ਮੀਆਂ ਨੇ ਮੈਡੀਕਲ ਜਾਂਚ ਕਰਵਾ ਕੇ MLR ਵੀ ਕਟਵਾਈ।
ਮਾਮਲਾ ਵਧਦਾ ਦੇਖ ਅਤੇ ਨਸ਼ਾ ਉਤਰਣ ਤੋਂ ਬਾਅਦ, ਪੈਸੇ ਦੇ ਦਮ ‘ਤੇ ਰੁਤਬਾ ਦਿਖਾਉਣ ਵਾਲਾ ਇਹ ਰਈਸਜ਼ਾਦਾ ਖੁਦ ਮਾਫ਼ੀ ਮੰਗਣ ਲਈ ਪਹੁੰਚ ਗਿਆ। ਕੁੱਟ ਵੀ ਖਾਈ ਅਤੇ ਮਾਫ਼ੀ ਵੀ ਮੰਗੀ, ਜਿਸ ਤੋਂ ਬਾਅਦ ਹੀ ਉਸ ਦੀ ਜਾਨ ਬਚੀ। ਨਹੀਂ ਤਾਂ ਆਉਣ ਵਾਲੇ ਦਿਨਾਂ ‘ਚ ਸ਼ਹਿਰ ਦੀਆਂ ਸੜਕਾਂ ‘ਤੇ ਲਾਲ Porsche ਵਿੱਚ ਘੁੰਮਣ ਵਾਲੇ ਲਈ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਸਨ।




























