ਜਲੰਧਰ: ਰੈੱਡ ਕਵੀਨ ਸਪਾ ਸੈਂਟਰ ‘ਤੇ ਛਾਪਾ, ਕਈ ਨੌਜਵਾਨ ਲੜਕੇ-ਲੜਕੀਆਂ ਹਿਰਾਸਤ ‘ਚ, ਪੜ੍ਹੋ ਤੇ ਵੇਖੋ..

0
203

 

Daily Headline Punjab (Ankush) : ਜਲੰਧਰ ਦੇ ਥਾਣਾ 7 ਦੇ ਅਧੀਨ ਆਉਂਦੇ Queen Spa Center ‘ਚ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ। ਜਿੱਥੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਕਈ ਨੌਜਵਾਨ ਲੜਕੇ-ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉੱਥੋਂ ਕੁਝ ਲੜਕੀਆਂ ਨੂੰ ਦਲਾਲਾਂ ਦੇ ਚੰਗਲ ਤੋਂ ਵੀ ਛੁਡਵਾਇਆ ਗਿਆ ਹੈ।

 

ਜਾਣਕਾਰੀ ਅਨੁਸਾਰ ਇਸ ਸਪਾ ਸੈਂਟਰ ਬਾਰੇ ਸ਼ਿਕਾਇਤਕਰਤਾ ਵੱਲੋਂ ਸਟਿੰਗ ਓਪਰੇਸ਼ਨ ਕੀਤਾ ਗਿਆ ਸੀ। ਇਸ ਸਬੰਧੀ ਸਮਰਾਟ ਨੇ ਦੱਸਿਆ ਕਿ ਸਪਾ ਦੀ ਆੜ ਵਿੱਚ 1500 ਰੁਪਏ ਦੇ ਕੇ ਦੇਹ ਵਪਾਰ ਲਈ ਪੇਸ਼ਕਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

 

ਉਸ ਨੇ ਦੱਸਿਆ ਕਿ ਸਪਾ ਸੈਂਟਰ ਵਿੱਚ ਵਿਦੇਸ਼ੀ ਲੜਕੀਆਂ ਵੀ ਮੌਜੂਦ ਹਨ। ਅੱਜ ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਉੱਥੋਂ ਲੜਕੀਆਂ ਅਤੇ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ। ਮੌਕੇ ‘ਤੇ ਕੁਝ ਅਪਤੀਜਨਕ ਸਮਾਨ ਵੀ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਹੈ।

 

ਸ਼ਿਕਾਇਤਕਰਤਾ ਦਾ ਇਹ ਵੀ ਦੋਸ਼ ਹੈ ਕਿ ਸਪਾ ਸੈਂਟਰ ਦੇ ਅੰਦਰ ਨਸ਼ੇ ਦੀਆਂ ਪੁੜੀਆਂ ਵੀ ਮਿਲੀਆਂ ਹਨ। ਜਦੋਂ ਉਸ ਨੇ ਸਪਾ ਮਾਲਕ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਸਪਾ ਸੈਂਟਰ ਛੱਡ ਚੁੱਕਾ ਹੈ। ਸਮਰਾਟ ਨੇ ਦੋਸ਼ ਲਗਾਇਆ ਹੈ ਕਿ ਮਿਲੀਭੁਗਤ ਨਾਲ ਇੱਥੇ ਦੇਹ ਵਪਾਰ ਦਾ ਧੰਧਾ ਚੱਲ ਰਿਹਾ ਸੀ।

 

ਦੂਜੇ ਪਾਸੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਪਾ ਸੈਂਟਰ ਬਾਰੇ ਸੂਚਨਾ ਮਿਲਣ ‘ਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਸਪਾ ਸੈਂਟਰ ਤੋਂ ਕੁਝ ਨੌਜਵਾਨ ਹੀ ਮਿਲੇ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here