ਜਲੰਧਰ: 3 ਬੁੱਕੀ ਗ੍ਰਿਫ਼ਤਾਰ, ਮੋਬਾਈਲ ਸ਼ਾਪ ਦੀ ਆੜ ‘ਚ ਚਲਾਉਂਦੇ ਸਨ ਸੱਟੇਬਾਜ਼ੀ ਦਾ ਧੰਦਾ, ਪੜ੍ਹੋ ਤੇ ਵੇਖੋ…

0
157

ਡੇਲੀ ਹੈਡਲਾਈਨ ਪੰਜਾਬ (ਅੰਕੁਸ਼) : ਜਲੰਧਰ ਵਿੱਚ IPL ਕ੍ਰਿਕਟ ਮੈਚਾਂ ‘ਤੇ ਸੱਟਾ ਲਗਵਾਉਣ ਵਾਲੇ 3 ਬੁੱਕੀਆਂ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ, ਉਨ੍ਹਾਂ ਕੋਲੋਂ ਮੋਬਾਈਲ, ਲੈਪਟਾਪ ਸਮੇਤ ਕਈ ਅਜਿਹੇ ਉਪਕਰਨ ਬਰਾਮਦ ਹੋਏ ਹਨ, ਜਿਨ੍ਹਾਂ ਰਾਹੀਂ ਉਹ ਲੋਕਾਂ ਨੂੰ ਸੱਟੇਬਾਜ਼ੀ ਦੇ ਜਾਲ ਵਿੱਚ ਫਸਾ ਕੇ ਖੁਦ ਮੋਟੀ ਕਮਾਈ ਕਰ ਰਹੇ ਸਨ।

ਜਲੰਧਰ ਦੇ ਸ਼ਹਨਾਈ ਪੈਲੇਸ ਰੋਡ ‘ਤੇ ਸਥਿਤ ਇੱਕ ਮੋਬਾਈਲ ਸ਼ਾਪ ਦੀ ਆੜ ਵਿੱਚ ਇਹ ਗੈਰ-ਕਾਨੂੰਨੀ ਧੰਦਾ ਚਲਾਇਆ ਜਾ ਰਿਹਾ ਸੀ। ACP ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਭੋਲੇ-ਭਾਲੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਇਸ ਖੇਡ ਵਿੱਚ ਧੱਕਣ ਵਾਲੇ ਬੁੱਕੀਆਂ ਵਿੱਚ ਕੇਸ਼ਵ ਮਦਾਨ ਵਾਸੀ ਗੋਪਾਲ ਨਗਰ, ਜਸਨੂਰ ਅਤੇ ਹੋਰ ਸ਼ਾਮਲ ਹਨ।

ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਸ਼ਹਿਰ ਦੇ ਕਈ ਹੋਰ ਬੁੱਕੀਆਂ ਦੇ ਨਾਮ ਵੀ ਸਾਹਮਣੇ ਆਏ ਹਨ, ਜਿਨ੍ਹਾਂ ਰਾਹੀਂ ਕ੍ਰਿਕਟ ਮੈਚਾਂ ‘ਤੇ ਸੱਟਾ ਲਗਵਾਇਆ ਜਾਂਦਾ ਸੀ। ਕੇਸ਼ਵ ਆਪਣੀ ਮੋਬਾਈਲ ਦੀ ਦੁਕਾਨ ਦੀ ਆੜ ਵਿੱਚ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਸੱਟੇਬਾਜ਼ੀ ਦਾ ਪੂਰਾ ਨੈੱਟਵਰਕ ਚਲਾ ਰਿਹਾ ਸੀ।

ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ

 

LEAVE A REPLY

Please enter your comment!
Please enter your name here