ਜਲੰਧਰ: ਠਾਂ-ਠਾਂ ਗੋਲੀਆਂ ਦੀ ਆਵਾਜ਼ ਨਾਲ ਪੌਸ਼ ਇਲਾਕਾ ਗੂੰਜਿਆ, ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ — ਪੜ੍ਹੋ ਤੇ ਵੇਖੋ

0
164

ਡੇਲੀ ਹੈਡਲਾਈਨ ਪੰਜਾਬ (ਅੰਕੁਸ਼) : ਜਲੰਧਰ ਦੇ ਪੌਸ਼ ਇਲਾਕੇ ਛੋਟੀ ਬਾਰਾਦਰੀ ਵਿੱਚ ਗੋਲੀ ਚੱਲਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਇੱਕ ਗੱਡੀ ਵਿੱਚ ਕੁਝ ਨੌਜਵਾਨ ਮੌਕੇ ’ਤੇ ਪਹੁੰਚੇ ਅਤੇ ਅਚਾਨਕ ਕਈ ਰਾਊਂਡ ਫਾਇਰਿੰਗ ਕਰ ਦਿੱਤੀ।

ਮੌਕੇ ’ਤੇ ਪੁਲਿਸ ਵੀ ਪਹੁੰਚ ਗਈ ਹੈ ਅਤੇ ਆਸ-ਪਾਸ ਲੱਗੇ CCTV ਕੈਮਰੇ ਖੰਗਾਲ ਰਹੀ ਹੈ ਤਾਂ ਜੋ ਫਾਇਰਿੰਗ ਕਰਨ ਵਾਲੇ ਮੁਲਜ਼ਮਾਂ ਦੀ ਪਹਿਚਾਣ ਕੀਤੀ ਜਾ ਸਕੇ। ਹਾਲਾਂਕਿ ਇਹ ਫਾਇਰਿੰਗ ਹਵਾ ਵਿੱਚ ਕੀਤੀ ਗਈ ਸੀ ਜਾਂ ਕਿਸੇ ਨੂੰ ਨਿਸ਼ਾਨਾ ਬਣਾ ਕੇ, ਇਸ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ।

ਇਹ ਵੀ ਪਤਾ ਲੱਗਿਆ ਹੈ ਕਿ ਇਸ ਮਾਮਲੇ ਨੂੰ ਦਬਾਉਣ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਵੀ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ।

LEAVE A REPLY

Please enter your comment!
Please enter your name here