Daily Headline Punjab (Ankush) —ਜਲੰਧਰ ਸ਼ਹਿਰ ਵਿੱਚ IPL ਸੀਜ਼ਨ ਦੌਰਾਨ ਕੁਝ ਸ਼ੱਕੀ ਆਨਲਾਈਨ ਗੇਮਿੰਗ ਨੈੱਟਵਰਕਾਂ ਦੀ ਸਰਗਰਮੀ ਨੂੰ ਲੈ ਕੇ ਚਰਚਾ ਤੇਜ਼ ਹੋ ਰਹੀ ਹੈ। ਸੂਤਰਾਂ ਤੋਂ ਮਿਲ ਰਹੀ ਜਾਣਕਾਰੀ ਅਨੁਸਾਰ, ਕਥਿਤ ਤੌਰ ‘ਤੇ ਕੁਝ ਲੋਕ ਨੌਜਵਾਨਾਂ ਅਤੇ ਬੱਚਿਆਂ ਤੱਕ ਵੱਖ-ਵੱਖ ਗੇਮਿੰਗ IDਆਂ ਪਹੁੰਚਾ ਰਹੇ ਹਨ, ਜਿਨ੍ਹਾਂ ਰਾਹੀਂ IPL ਮੈਚਾਂ ਤੋਂ ਇਲਾਵਾ ਕੈਸੀਨੋ, ਲੁੱਡੋ, ਰਾਕੇਟ ਗੇਮ ਅਤੇ ਹੋਰ ਆਨਲਾਈਨ ਖੇਡਾਂ ਚਲਾਏ ਜਾਣ ਦੇ ਸੰਕੇਤ ਮਿਲ ਰਹੇ ਹਨ।
ਸੂਤਰਾਂ ਦਾ ਦਾਅਵਾ ਹੈ ਕਿ ਸ਼ੁਰੂਆਤੀ ਦੌਰ ਵਿੱਚ ਖਿਡਾਰੀਆਂ ਨੂੰ ਥੋੜ੍ਹੀ ਜਿੱਤ ਦਿਖਾ ਕੇ ਉਨ੍ਹਾਂ ਦਾ ਭਰੋਸਾ ਜਿੱਤਿਆ ਜਾਂਦਾ ਹੈ ਅਤੇ ਬਾਅਦ ਵਿੱਚ ਵੱਡੇ ਨੁਕਸਾਨ ਦੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਲਾਂਕਿ, ਇਨ੍ਹਾਂ ਦਾਵਿਆਂ ਦੀ ਅਜੇ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ Daily Headline Punjab ਇਸ ਵੇਲੇ ਕਿਸੇ ਵਿਅਕਤੀ ਜਾਂ ਗਿਰੋਹ ਦਾ ਨਾਮ ਲੈ ਕੇ ਕੋਈ ਸਿੱਧਾ ਦੋਸ਼ ਲਗਾ ਰਿਹਾ ਹੈ।
Daily Headline Punjab ਦੀ ਟੀਮ ਇਸ ਮਾਮਲੇ ਨਾਲ ਜੁੜੇ ਤੱਥਾਂ ਅਤੇ ਸਬੂਤਾਂ ਨੂੰ ਇਕੱਠਾ ਕਰਨ ਵਿੱਚ ਜੁਟੀ ਹੋਈ ਹੈ। ਜੇਕਰ ਜਾਂਚ ਦੌਰਾਨ ਕੋਈ ਪੱਕੇ ਸਬੂਤ ਸਾਹਮਣੇ ਆਉਂਦੇ ਹਨ ਤਾਂ ਉਹ ਜਲੰਧਰ ਪੁਲਿਸ ਕਮਿਸ਼ਨਰੇਟ ਅੱਗੇ ਪੇਸ਼ ਕੀਤੇ ਜਾਣਗੇ, ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਲੋੜੀਂਦੀ ਕਾਰਵਾਈ ਹੋ ਸਕੇ।
ਸ਼ਹਿਰ ਵਾਸੀਆਂ, ਖਾਸ ਕਰਕੇ ਮਾਪਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਦੀ ਆਨਲਾਈਨ ਗਤੀਵਿਧੀਆਂ ‘ਤੇ ਨਿਗਰਾਨੀ ਰੱਖਣ ਅਤੇ ਕਿਸੇ ਵੀ ਸ਼ੱਕੀ ਲਿੰਕ, ID ਜਾਂ ਗੇਮਿੰਗ ਪਲੇਟਫਾਰਮ ਤੋਂ ਸਾਵਧਾਨ ਰਹਿਣ।




































