ਲੱਕੀ ਓਬਰਾਇ ਹਤਿਆਕਾਂਡ ‘ਚ ਪੰਜਾਬ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ।
ਪੁਲਿਸ ਨੇ ਲੱਕੀ ਓਬਰਾਇ ਦੇ ਨੌਕਰ ਸ਼ਮਿੰਦਰ ਸ਼ਿੰਗਰੀ ਨੂੰ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਇਹ ਐਨਕਾਊਂਟਰ ਅੰਮ੍ਰਿਤਸਰ ਦੇਹਾਤ ਦੇ ਖਾਸਾ ਇਲਾਕੇ ਵਿੱਚ ਹੋਇਆ, ਜਿੱਥੇ ਸ਼ਮਿੰਦਰ ਦੇ ਪੈਰ ਵਿੱਚ ਗੋਲੀ ਲੱਗੀ।
ਮਿਲੀ ਜਾਣਕਾਰੀ ਅਨੁਸਾਰ, ਲੱਕੀ ਓਬਰਾਇ ਹਤਿਆਕਾਂਡ ਵਿੱਚ ਸ਼ਾਮਲ ਮੁੱਖ ਆਰੋਪੀ ਸ਼ਮਿੰਦਰ ਸ਼ਿੰਗਰੀ ਨੂੰ ਅੰਮ੍ਰਿਤਸਰ ਦੇਹਾਤ ਪੁਲਿਸ ਵੱਲੋਂ ਕਾਬੂ ਕੀਤਾ ਗਿਆ। ਪੁਲਿਸ ਨੇ ਉਸ ਕੋਲੋਂ 30 ਬੋਰ ਦੀ ਪਿਸਤੌਲ ਵੀ ਬਰਾਮਦ ਕੀਤੀ ਹੈ।
ਬਾਰਡਰ ਰੇਂਜ ਦੇ ਡੀਆਈਜੀ ਸੰਦੀਪ ਗੋਇਲ ਮੁਤਾਬਕ, ਲੱਕੀ ਓਬਰਾਇ ਦੀ ਹੱਤਿਆ ਤੋਂ ਬਾਅਦ ਜਾਂਚ ਦੌਰਾਨ ਸ਼ਮਿੰਦਰ ਸ਼ਿੰਗਰੀ ਨੂੰ ਅੰਮ੍ਰਿਤਸਰ ਦੇਹਾਤ ਦੇ ਖਾਸਾ ਇਲਾਕੇ ਵਿੱਚ ਦੇਖਿਆ ਗਿਆ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਸਰਚ ਓਪਰੇਸ਼ਨ ਸ਼ੁਰੂ ਕਰ ਦਿੱਤਾ।
ਨਾਕਾਬੰਦੀ ਦੌਰਾਨ ਜਦੋਂ ਪੁਲਿਸ ਨੇ ਬਾਈਕ ਸਵਾਰ ਸ਼ਮਿੰਦਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਉਸ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿੱਚ ਸ਼ਮਿੰਦਰ ਸ਼ਿੰਗਰੀ ਜ਼ਖ਼ਮੀ ਹੋ ਕੇ ਡਿੱਗ ਪਿਆ।
ਜ਼ਖ਼ਮੀ ਸ਼ਮਿੰਦਰ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡੀਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਆਰੋਪੀ ਤੋਂ ਵਾਰਦਾਤ ਵਿੱਚ ਸ਼ਾਮਲ ਹੋਰ ਆਰੋਪੀਆਂ ਬਾਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ
ਹੈ।














ਹੈ।












