ਬਯੂਰੋ (Daily Headline Punjab) :
ਜਲੰਧਰ ਦੇ 66 ਫੁੱਟੀ ਰੋਡ ‘ਤੇ ਸਥਿਤ White Diamond Resort ਦਾ ਮਾਲਕ ਹਨੀ ਰੰਧਾਵਾ Forever 21 ਜਿਮ ਵਿੱਚ ਇੱਕ ਨੌਜਵਾਨ ਕੁੜੀ ਨਾਲ ਛੇੜਛਾੜ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਹਨੀ ਰੰਧਾਵਾ ਪਿਛਲੇ ਸ਼ਾਮ ਲਗਭਗ 8 ਵਜੇ ਜਿਮ ‘ਚ ਪਹੁੰਚਿਆ ਅਤੇ ਅਚਾਨਕ ਮਹਿਲਾ ਟ੍ਰੇਨਰ ਨੂੰ ਪਿੱਛੋਂ ਜੱਫੀ ਪਾ ਲੈਂਦਾ ਹੈ। ਜਦੋਂ ਕੁੜੀ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਵੀ ਲੱਗੇ ਹਨ।
ਸ਼ਿਕਾਇਤ ਮਿਲਣ ਉਪਰੰਤ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸਨੂੰ ਜਿਮ ਤੋਂ ਹੀ ਹਿਰਾਸਤ ਵਿੱਚ ਲੈ ਲਿਆ। ਬਾਅਦ ਵਿੱਚ ਮਹਿਲਾ ਨਾਲ ਛੇੜਛਾੜ ਦੀਆਂ ਧਾਰਾਵਾਂ ਹੇਠ FIR ਦਰਜ ਕਰਕੇ ਉਸਦੀ ਗ੍ਰਿਫ਼ਤਾਰੀ ਕਰ ਲਈ ਗਈ ਹੈ।







































