ਜਲੰਧਰ: DJ ਵਜਾਉਣ ਨੂੰ ਲੈ ਕੇ ਕਾਤਿਲਾਨਾ ਹਮਲਾ, ਪੜ੍ਹੋ ਤੇ ਵੇਖੋ ਪੂਰੀ ਖ਼ਬਰ

0
131

ਡੇਲੀ ਹੈਡਲਾਈਨ ਪੰਜਾਬ :

ਜਲੰਧਰ ਵਿੱਚ ਇੱਕ ਘਰ ਵਿੱਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੀ ਮੁਸਲਿਮ ਕਾਲੋਨੀ ਵਿੱਚ ਕੁਝ ਬਦਮਾਸ਼ਾਂ ਨੇ ਡੀਜੇ ਨੂੰ ਲੈ ਕੇ ਹੋਏ ਵਿਵਾਦ ਕਾਰਨ ਘਰ ਉੱਤੇ ਇੱਟਾਂ-ਪੱਥਰ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਹਮਲੇ ਦੌਰਾਨ ਪੂਰੀ ਵਾਰਦਾਤ ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਲੋਕਾਂ ਦੇ ਇਕੱਠੇ ਹੋਣ ‘ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਬਾਰੇ ਸਥਾਨਕ ਲੋਕਾਂ ਵੱਲੋਂ ਤੁਰੰਤ ਸੰਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਥਾਣਾ ਰਾਮਾਮੰਡੀ ਦੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਜੈਮਲ ਨਗਰ ਦੇ ਰਹਿਣ ਵਾਲੇ ਸਤੀਸ਼ ਕੁਮਾਰ ਨੇ ਦੱਸਿਆ ਕਿ ਉਸਦੇ ਪੁੱਤ ਦੀ ਸ਼ਾਦੀ ਦਾ ਪ੍ਰੋਗਰਾਮ ਚੱਲ ਰਿਹਾ ਸੀ। ਡੀਜੇ ਲੱਗਿਆ ਹੋਇਆ ਸੀ ਅਤੇ ਸਭ ਨੱਚ ਰਹੇ ਸਨ, ਇਸ ਦੌਰਾਨ ਗਾਣਾ ਲਗਾਉਣ ਨੂੰ ਲੈ ਕੇ ਵਿਵਾਦ ਹੋ ਗਿਆ।

ਇਸੇ ਦੌਰਾਨ ਕੁਝ ਨੌਜਵਾਨਾਂ ਨੇ ਡੀਜੇ ਵਾਲਿਆਂ ਨਾਲ ਮਾਰਪੀਟ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਨੇ ਵਿਚਕਾਰ ਪੈ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਅਤੇ ਸਭ ਨੂੰ ਉਥੋਂ ਭੇਜ ਦਿੱਤਾ, ਪਰ ਨੌਜਵਾਨਾਂ ਨੇ ਮਨ ਵਿੱਚ ਰੰਜਿਸ਼ ਰੱਖ ਲਈ।

ਐਤਵਾਰ ਦੁਪਹਿਰ ਜਦੋਂ ਪਰਿਵਾਰ ਵਿਆਹ ਦੀ ਬਾਰਾਤ ਲਈ ਤਿਆਰ ਹੋ ਰਿਹਾ ਸੀ, ਤਾਂ ਉਹੀ ਬਦਮਾਸ਼ ਦੁਬਾਰਾ ਘਰ ‘ਤੇ ਆ ਕੇ ਹਮਲਾ ਕਰ ਗਏ। ਹਮਲੇ ਦੌਰਾਨ ਘਰ ਵਿੱਚ ਤੋੜਫੋੜ ਕੀਤੀ ਗਈ। ਲੋਕਾਂ ਨੂੰ ਇਕੱਠਾ ਹੁੰਦਾ ਦੇਖ ਹਮਲਾਵਰ ਮੌਕੇ ਤੋਂ ਭੱਜ ਗਏ।

ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

 

LEAVE A REPLY

Please enter your comment!
Please enter your name here